ਗਾਹਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਆਸਰਾ ਦੇਂਦੇ ਹੋਏ, ਐਸ਼ਟਨ ਮੇਸੀ ਬਹੁਤ ਹੀ ਵਧੀਆ ਐਡ-ਹਾੱਕ, ਆਰਜ਼ੀ, ਲੰਬੀ ਮਿਆਦ ਅਤੇ ਸਥਾਈ ਆਧਾਰ ਤੇ ਅਮਲਾ ਪ੍ਰਦਾਨ ਕਰਾਉਂਦਾ ਹੈ।

ਸਿਹਤ ਸੰਭਾਲ ਵਿੱਚ ਵਿਸ਼ੇਸ਼ਤਾ ਰੱਖਦੇ ਹੋਏ, ਅਸੀਂ ਘਰੇਲੂ ਨੌਕਰ, ਪ੍ਰਸ਼ਾਸ਼ਕੀ ਅਮਲਾ, ਰਸੋਈਏ, ਨਰਸਿੰਗ ਅਤੇ ਸੰਭਾਲ ਅਮਲੇ ਦੀ ਸਪਲਾਈ ਕਰਨ ਦੇ ਯੋਗ ਹਾਂ, ਜੋ ਕਿ ਸਾਰੇ ਹੀ ਗਾਹਕਾਂ ਦੇ ਨਾਲ ਉਹਨਾਂ ਦੇ ਘਰਾਂ ਵਿੱਚ ਅਤੇ ਵਪਾਰਕ ਸਥਾਪਨਾਵਾਂ ਵਿੱਚ ਕੰਮ ਕਰਨ ਵਿੱਚ ਤਜ਼ਰਬੇਕਾਰ ਹਨ।
ਸਾਡੀ ਵਰਤੋਂ ਕਰਨ ਦਾ ਇੱਕ ਫਾਇਦਾ ਇਹ ਹੈ ਕਿ ਅਸੀਂ ਗਾਹਕ ਦੇ ਸਥਾਨਕ ਖੇਤਰ ਵਿੱਚ ਕੇਵਲ ਸਭ ਤੋਂ ਬਿਹਤਰ ਉਪਲਬਧ ਅਮਲੇ ਨੂੰ ਰੱਖਣ ਤੇ ਹੀ ਵਿਚਾਰ ਕਰਦੇ ਹਾਂ। ਸਾਡੀ ਇੰਟਰਵਿਉ/ਅਰਜ਼ੀ ਪ੍ਰਕਿਰਿਆ ਵਿੱਚ ਹਰ ਇੱਕ ਉਮੀਦਵਾਰ ਨੂੰ ਘੱਟੋ ਘੱਟ 70% ਸਕੋਰ ਪ੍ਰਾਪਤ ਕਰਨਾ ਲਾਜ਼ਮੀ ਹੈ ਅਤੇ ਫਿਰ ਸਾਡੀ ਪ੍ਰਬੰਧਕੀ ਟੀਮ ਦੁਆਰਾ ਢੁਕਵੇਂ ਹਵਾਲਿਆਂ, ਲਾਗੂ ਹੋਣ ਵਾਲੀਆਂ ਪੁਲੀਸ ਪਡ਼ਤਾਲ(ਲਾਂ), ਮਨੋ-ਮਾਪਕ ਟੈਸਟਾਂ, ਪੇਸ਼ੇਵਰਾਨਾਂ/ਸਬੰਧਿਤ ਯੋਗਤਾ ਦੀਆਂ ਪੁਸ਼ਟੀਆਂ ਦੇ ਬਾਅਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ।
ਇਹ ਯਕੀਨੀ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਵਜੋਂ ਕਿ ਅਸੀਂ ਇੱਕ ਗੌਰਵਮਈ ਸੇਵਾ ਪ੍ਰਦਾਨ ਕਰਦੇ ਹਾਂ, ਬਹੁਤ ਸਾਰੀਆਂ ਗੌਰਵਸ਼ਾਲੀ ਸੰਸਥਾਵਾਂ ਦੀ ਮੈਂਬਰੀ ਪ੍ਰਾਪਤ ਕਰਨ ਤੋਂ ਇਲਾਵਾ, ਜੋ ਕਿ ਇਹ ਯਕੀਨੀ ਬਣਾਉਦੀਆਂ ਹਨ ਕਿ ਅਸੀਂ ਵਿਧਾਨ ਅਤੇ ਕੌਮੀ ਉਦਯੋਗਿਕ ਮਿਆਰਾਂ ਦੀ ਤਾਮੀਲ ਕਰਦੇ ਹਾਂ, ਐਸ਼ਟਨ ਮੇਸੀ ਨੂੰ ਹੁਣੇ ਹੁਣੇ IIP (ਇਨਵੈਸਟਰ ਇਨ ਪੀਪਲ) ਅਵਾਦਡ ਵੀ ਦਿੱਤਾ ਗਿਆ ਹੈ।